ਬੈਲਜ਼ੀਅਮ ਸੁਪਰੀਮ ਕੋਰਟ ਨੇ ਸਕੂਲਾਂ ਵਿੱਚੋਂ ਦਸਤਾਰ 'ਤੇ ਪਾਬੰਦੀ ਹਟਾਈ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਪਣੀ ਪਹਿਚਾਣ ਅਤੇ ਨਿਆਰੇਪਣ ਦੀ ਲੜਾਈ ਲੜਦੀ ਸਿੱਖ ਕੌਂਮ ਨੂੰ ਕੱਲ ਬੈਲਜ਼ੀਅਮ ਦੀ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਸਿੱਖ ਬੱਚਿਆਂ ਨੂੰ ਬੈਲਜ਼ੀਅਮ ਦੇ ਸਕੂਲਾਂ ਵਿੱਚ ਦਸਤਾਰ ਜਾਂ ਪਟਕਾ ਪਹਿਨਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ।
ਸਿੱਖਾਂ ਦੀ ਬਹੁਗਿਣਤੀ ਵਾਲੇ ਸਿੰਤਰੂਧਨ ਇਲਾਕੇ ਦੇ ਇੱਕ ਸਿੱਖ ਨੌਜਵਾਨ ਵੱਲੋਂ ਲੜੀ ਗਈ ਇਸ ਕਾਨੂੰਨੀ ਲੜਾਈ ਨੂੰ ਉਸ ਵੇਲੇ ਬੂਰ ਪਿਆ ਜਦ 90 ਸਫ਼ੇ ਦੇ ਇੱਕ ਇਤਿਹਾਸਿਕ ਫੈਸਲੇ ਵਿੱਚ ਫਲੈਮਿਸ਼ ਸਿੱਖਿਆ ਵਿਭਾਗ ਦੀ ਦਸਤਾਰ ਜਾਂ ਪਟਕੇ ' ਤੇ ਪਾਬੰਦੀ ਨੂੰ ਸੁਪਰੀਮ ਕੋਰਟ ਨੇ ਸਿਰੇ 'ਤੋਂ ਖਾਰਜ ਕਰਦਿਆਂ ਫੈਸਲਾ ਸਿੱਖ ਨੌਜਵਾਨ ਦੇ <!--more-->ਹੱਕ ਵਿੱਚ ਦੇ ਦਿਤਾ। ਸੁਪਰੀਮ ਕੋਰਟ ਨੇ ਪਟਕੇ ਜਾਂ ਦਸਤਾਰ 'ਤੇ ਪਾਬੰਦੀ ਨੂੰ ਯੂਰਪੀਨ ਯੁਨੀਅਨ ਦੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਅਜਾਦੀ ਦੀ ਉਲੰਘਣਾ ਕਰਾਰ ਦਿੰਦੇਂ ਹੋਏ ਸਿਖਿਆ ਵਿਭਾਗ ਦੇ ਪਾਬੰਦੀ ਵਾਲੇ ਫੈਸਲੇ ਨੂੰ ਰੱਦ ਕਰ ਦਿੱਤਾ।
ਸਿੱਖ ਨੌਜਵਾਨ ਦੇ ਵਕੀਲ ਪੀਟਰ ਬਰਾਮ ਲਿਆਗ ਨੇ ਇਸ ਫੈਸਲੇ Ḕਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਬੈਲਜ਼ੀਅਮ ਭਰ ਦੇ ਸਕੂਲਾਂ ਵਿੱਚ ਪੜਦੇ ਸਿੱਖ ਬੱਚੇ ਲਾਭ ਉਠਾ ਸਕਣਗੇ ਜਿਹੜੇ ਪਿਛਲੇ ਸਾਲਾਂ 'ਤੋਂ ਨੰਗੇ ਸਿਰ ਸਕੂਲ ਜਾ ਰਹੇ ਸਨ। ਇਹ ਕੇਸ ਯੁਨਾਈਟਡ ਸਿੱਖਜ਼ ਯੂ ਕੇ ਅਤੇ ਬੈਲਜ਼ੀਅਮ ਦੀ ਟੀਮ ਵੱਲੋਂ ਬੈਲਜ਼ੀਅਮ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੜਿਆ ਗਿਆ ਸੀ ਅਤੇ ਜਿੱਤ ਉਪਰੰਤ ਖੁਸ਼ੀ ਜਾਹਰ ਕਰਦਿਆਂ ਬੀਬੀ ਅਮਰਜੀਤ ਕੌਰ ਨੇ ਇਸਨੂੰ ਮਨੁੱਖੀ ਹੱਕਾਂ ਦੀ ਜਿੱਤ ਕਰਾਰ ਦਿੰਦਿਆਂ ਵਾਹਿਗੁਰੂ ਦਾ ਸੁਕਰਾਨਾਂ ਕੀਤਾ ਗਿਆ ਹੈ।